ਨੈਥਨ ਹਾਕਮੈਨ ਬਾਰੇ

ਨੈਥਨ ਹਾਕਮੈਨ ਦਾ ਜਨਮ ਅਤੇ ਪਾਲਨ-ਪੋਸ਼ਨ ਕੈਲੀਫੋਰਨੀਆ ਚ ਹੋਇਆ ਹੈ- ਬ੍ਰਾਊਨ ਯੂਨੀਵਰਸਿਟੀ ਤੋਂ ਸਿਖਰਲੇ ਪੱਧਰ ਤੇ ਗ੍ਰੈਜੂਏਟ ਹੋਣ ਤੋਂ ਬਾਅਦ, ਸਟੈਨਫੋਰਡ ਲਾਅ ਸਕੂਲ ਤੋਂ ਆਪਣੀ ਕਾਨੂੰਨ ਦੀ ਡਿਗਰੀ ਹਾਸਲ ਕੀਤੀ, ਫਿਰ ਇਕ ਫੈਡਰਲ ਜੱਜ ਲਈ ਬਤੌਰ ਕਲਰਕ ਨੋਕਰੀ ਕਰਨ ਤੋਂ ਬਾਅਦ ਨੈਥਨ ਨੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਇੱਕ ਸਹਾਇਕ ਯੂਐਸ ਅਟਾਰਨੀ ਵਜੋਂ ਸੇਵਾ ਕੀਤੀ।
ਇਕ ਸਹਾਇਕ ਯੂਐਸ ਅਟਾਰਨੀ ਵਜੋਂ ਕ੍ਰਿਮੀਨਲ ਡਿਵੀਜ਼ਨ ਵਿੱਚ ਕੰਮ ਕਰਦੇ ਹੋਏ, ਨੈਥਨ ਨੇ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਤੋਂ ਲੈ ਕੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਹਿੰਸਕ ਗਿਰੋਹਾਂ ਦੇ ਮੈਂਬਰਾਂ ਤੱਕ ਸੌ ਤੋਂ ਵੱਧ ਕੇਸ ਚਲਾਏ। ਨੈਥਨ ਨੇ ਹਵਾ, ਪਾਣੀ ਅਤੇ ਭੂਮੀ ਪ੍ਰਦੂਸ਼ਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਾਤਾਵਰਣ ਅਪਰਾਧ ਸੈਕਸ਼ਨ ਵੀ ਚਲਾਇਆ।

2008 ਦੇ ਸੰਸਾਰਿਕ ਵਿੱਤੀ ਸੰਕਟ ਦੇ ਵਿਚਕਾਰ, ਨੈਥਨ ਨੇ ਇਕ ਵਾਰ ਫਿਰ ਲੋਕਾਂ ਦੀ ਸੇਵਾ ਕਰਨ ਲਈ ਆਏ ਸੱਦੇ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਸਵੀਕਾਰ ਕੀਤਾ ਅਤੇ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੁਆਰਾ ਨਿਆਂ ਵਿਭਾਗ ਦੇ ਟੈਕਸ ਡਿਵੀਜ਼ਨ ਦੀ ਨਿਗਰਾਨੀ ਕਰਨ ਵਾਲੇ ਸੰਯੁਕਤ ਰਾਜ ਅਮੇਰੀਕਾ ਦੇ ਇਕ ਸਹਾਇਕ ਅਟਾਰਨੀ ਜਨਰਲ ਵਜੋਂ ਸੇਵਾ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ। ਸੰਯੁਕਤ ਰਾਜ ਅਮੇਰੀਕਾ ਦੀ ਸੈਨੇਟ ਦੁਆਰਾ ਸਰਬਸੰਮਤੀ ਨਾਲ ਪ੍ਰਵਾਨ ਕਰਨ ਤੋਂ ਬਾਅਦ, ਨੈਥਨ ਨੇ 350 ਤੋਂ ਵੱਧ ਸਿਵਲ,ਅਪਰਾਧਿਕ ਅਤੇ ਅਪੀਲੀ ਵਕੀਲਾਂ ਦੀ ਇਕ ਟੀਮ ਦੀ ਅਗਵਾਈ ਕੀਤੀ, ਤੇ ਦੇਸ਼ ਦੇ ਸਾਰੇ 50 ਰਾਜਾਂ ਵਿੱਚ ਕੇਸਾਂ ਦਾ ਜਾਇਜਾ ਲਿਆ ਤੇ ਕੇਸਾਂ ਨੂੰ ਹੱਲ ਕਰਣ ਲਈ ਕਾਰਜ ਕੀਤੇ।

ਜਦੋਂ ਉਹ ਕੈਲੀਫੋਰਨੀਆ ਵਾਪਸ ਪਰਤੇ, ਤਾਂ ਨੈਥਮ ਨੇ ਲਾਸ ਏਂਜਲਸ ਸਿਟੀ ਐਥਿਕਸ ਕਮਿਸ਼ਨ ਦੇ ਕਮਿਸ਼ਨਰ ਅਤੇ ਪ੍ਰਧਾਨ ਵਜੋਂ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਜਾਰੀ ਰੱਖੀ, ਜਿੱਥੇ ਉਹਨਾਂ ਨੇ ਸ਼ਹਿਰ ਦੇ ਨੇਤਾਵਾਂ ਨੂੰ ਉਹਨਾਂ ਦੀਆਂ ਗਲਤ ਕਾਰਵਾਈਆਂ ਲਈ ਜਵਾਬਦੇਹ ਠਹਿਰਾਇਆ।
ਪ੍ਰਾਈਵੇਟ ਪ੍ਰੈਕਟਿਸ ਕਰਦਿਆਂ, ਨੈਥਨ ਨੇ ਦੇਸ਼ ਦੇ ਅਪਰਾਧਿਕ, ਨਿਆਇਕ, ਬਚਾਓ ਪੱਖ ਅਤੇ ਟੈਕਸ ਦੇ ਵਕੀਲਾਂ ਵਿਚੋਂ, ਇਕ ਪ੍ਰਮੁੱਖ ਵਕੀਲ ਵਜੋਂ ਨਾਮ ਖੱਟਿਆ ਹੈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ, ਨੈਥਨ ਨੇ ਮਜਲੂਮਾਂ ਅਤੇ ਪੀੜਤਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਸਰਕਾਰੀ ਵਧੀਕੀਆਂ ਦੇ ਵਿਰੁੱਧ ਵਿਅਕਤੀਆਂ ਅਤੇ ਸੰਸਥਾਵਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕੀਤੀ ਹੈ।
ਫੈਡਰਲ ਜੱਜ ਦੇ ਕਾਨੂੰਨੀ ਕਲਰਕ, ਇਕ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਵਜੋਂ ਸੇਵਾਵਾਂ ਨਿਭਾਉਣ ਕਰਕੇ, ਨੈਥਨ ਅਦਾਲਤ ਦੇ ਸਾਰੇ ਕਾਰਜਕਾਰੀ ਢਾਂਚੇ ਅਤੇ ਪਹਿਲੂਆਂ ਤੇ ਸੇਵਾ ਕਰਨ ਦਾ ਸੰਪੂਰਣ, ਵਿਲੱਖਣ ਅਤੇ ਸੰਤੁਲਿਤ ਦ੍ਰਿਸ਼ਟੀਕੋਣ ਰੱਖਦਾ ਹੈ।

ਮੁੱਦੇ

ਅਪਰਾਧ

ਸਾਡੇ ਰਾਜ ਵਿੱਚ ਨਿਆਂ ਪ੍ਰਣਾਲੀ ਦਾ ਬਹੁਤ ਮਾੜਾ ਹਾਲ ਹੋ ਗਿਆ ਹੈ।  ਕੈਲੀਫੋਰਨੀਆ ਵਿੱਚ ਜੋ ਵੀ ਅਪਰਾਧ ਹੋ ਰਹੇ ਹਨ, ਉਹ ਸੈਕਰਾਮੈਂਟੋ ਦੁਆਰਾ ਪਾਸ ਕੀਤੇ ਗਏ ਅਸਫਲ ਅਪਰਾਧਿਕ ਨਿਆਂ ਸੁਧਾਰਾਂ ਅਤੇ ਉਹਨਾਂ ਦੇ ਅਸਫਲ ਪ੍ਰਯੋਗਾਂ, ਅਤੇ ਜਾਰਜ ਗੈਸਕਨ ਵਰਗੇ ਅਪਰਾਧੀਆਂ ਦਾ ਪੱਖ ਪੂਰਨ ਵਾਲੇ ਜ਼ਿਲ੍ਹਾ ਅਟਾਰਨੀ ਦੀ ਲਾਪਰਵਾਹੀ ਦਾ ਸਿੱਧਾ ਨਤੀਜਾ ਹੈ। Props 47 ਅਤੇ 57, ਤੇ ਕੁੱਝ ਜਿਲ੍ਹਾ ਅਟਾਰਨੀਆਂ ਜੋ ਕਿ ਅਪਰਾਧੀਆਂ ਤੇ ਮੁਕੱਦਮਾ ਚਲਾਉਣ ਲਈ ਤਿਆਰ ਨਹੀਂ ਹਨ, ਨੇ ਕੁਝ ਕਾਉਂਟੀਆਂ ਵਿੱਚ ਇਕ ਅਰਾਜਕਤਾ ਵਾਲੀ ਸਥਿਤੀ ਪੈਦਾ ਕੀਤੀ ਹੋਈ ਹੈ ਅਤੇ ਇਸ ਵਿੱਚ ਸੁਧਾਰ ਕੀਤੇ ਜਾਣ ਦੀ ਲੋੜ ਹੈ। ਅਟਾਰਨੀ ਜਨਰਲ ਹੋਣ ਦੇ ਨਾਤੇ, ਮੈਂ ਇਹ ਯਕੀਨੀ ਬਣਾਵਾਂਗਾ ਕਿ ਸਾਰੇ ਜ਼ਿਲ੍ਹਾ ਅਟਾਰਨੀ ਅਪਰਾਧਾਂ ਦੇ ਫੈਲਾਅ ਨੂੰ ਰੋਕਣ ਲਈ ਜਾਂ ਕਾਨੂੰਨ ਨੂੰ ਨਿੱਜੀ ਤੌਰ ਤੇ ਲਾਗੂ ਕਰਨ ਲਈ ਜ਼ਰੂਰੀ ਮਾਮਲਿਆਂ ਵਿੱਚ ਰਾਜ ਦੇ ਕਾਨੂੰਨ ਅਧੀਨ ਅਟਾਰਨੀ ਜਨਰਲ ਦੀਆਂ ਸ਼ਕਤੀਆਂ ਦੀ ਵਰਤੋਂ ਕਰ ਸਕਣ ਤੇ ਜਾਇਦਾਦ ਸੰਬੰਧੀ ਅਪਰਾਧਾਂ ਵਿੱਚ ਅਪਰਾਧੀਆਂ ਤੇ ਮੁਕੱਦਮਾ ਚਲਾਉਣ। ਮੈਂ ਸੰਗੀਨ ਅਪਰਾਧਾਂ ਤੇ ਚੋਰੀਆਂ ਦੀ ਸੀਮਾ ਨੂੰ 400 ਡਾਲਰ ਤੱਕ ਘਟਾਉਣ ਅਤੇ ਲੜੀਵਾਰ ਚੋਰੀ ਖਿਲਾਫ ਇਕ ਕਾਨੂੰਨ ਦੀ ਵੀ ਵਕਾਲਤ ਕਰਾਂਗਾ ਜਿੱਥੇ 90 ਦਿਨਾਂ ਦੀ ਮਿਆਦ ਵਿੱਚ ਤੀਜੀ ਚੋਰੀ ਇਕ ਵਡਾ ਅਪਰਾਧ ਮੰਨਿਆ ਜਾਵੇਗਾ।

ਨਫ਼ਰਤ ਦੇ ਅਪਰਾਧ

ਮੈਂ ਰਾਜ ਵਿਧਾਨ ਸਭਾ ਵਿੱਚ ਸਾਰੇ ਨਫ਼ਰਤੀ ਅਪਰਾਧਾਂ ਨੂੰ ਇੱਕ ਗੰਭੀਰ ਅਤੇ ਹਿੰਸਕ ਅਪਰਾਧ ਬਣਾਉਣ ਦੇ ਯਤਨਾਂ ਦਾ ਸਮਰਥਨ ਕਰਦਾ ਹਾਂ, ਜਿਸ ਨਾਲ ਸਰਕਾਰੀ ਵਕੀਲਾਂ ਨੂੰ ਇਹਨਾਂ ਅਪਰਾਧੀਆਂ ਤੇ ਬਣਦੇ ਦੋਸ਼ ਲਾਉਣ ਅਤੇ ਢੁਕਵੀਆਂ ਸਜ਼ਾਵਾਂ ਦੁਆਉਣ ਵਿੱਚ ਸਮਰੱਥਾ ਅਤੇ ਸਹੂਲਤਾਂ ਮਿਲਦੀਆਂ ਹਨ। ਮੈਂ ਨਫ਼ਰਤੀ ਅਪਰਾਧਾਂ ਦੀ ਸਜ਼ਾਵਾਂ ਵਧਾਉਣ ਦਾ ਵੀ ਸਮਰਥਨ ਕਰਦਾ ਹਾਂ। ਨਫ਼ਰਤੀ ਅਪਰਾਧ ਇਕ ਅਤਿ ਨੀਚ ਜੁਰਮ ਹੈ ਤੇ ਸਾਨੂੰ ਨਫ਼ਰਤੀ ਅਪਰਾਧਾਂ ਦੇ ਕਾਨੂੰਨਾਂ ਵਿੱਚ ਸੁਧਾਰਾਂ ਦੀ ਲੋੜ ਹੈ ਜੋ ਅਪਰਾਧ ਦੀ ਗੰਭੀਰਤਾ ਮੁਤਾਬਿਕ ਸੱਖਤ ਸਜ਼ਾਵਾਂ ਦੇਣ ਦੀ ਆਗਿਆ ਦੇਣਗੇ। ਅਟਾਰਨੀ ਜਨਰਲ ਹੋਣ ਦੇ ਨਾਤੇ, ਮੈਂ ਨਿਆਂ ਵਿਭਾਗ ਤੋਂ ਸਥਾਨਕ ਜ਼ਿਲ੍ਹਾ ਅਟਾਰਨੀਆਂ ਨੂੰ ਹਰ ਲੋੜੀਂਦੀ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਾਂਗਾ, ਜੋ ਨਫ਼ਰਤ ਨਾਲ ਸਬੰਧਤ ਘਟਨਾਵਾਂ ਦਾ ਮੁਕੱਦਮਾ ਚਲਾਉਣ ਅਤੇ ਦੋਸ਼ੀਆਂ ਨੂੰ ਢੁਕਵੀਆਂ ਸਜ਼ਾਵਾਂ ਦੁਆਉਣ ਵਿੱਚ ਸਹਾਇਕ ਹੋਣਗੇ। ਜੇਕਰ ਕੋਈ ਸਥਾਨਕ ਜ਼ਿਲ੍ਹਾ ਅਟਾਰਨੀ ਅਜਿਹਾ ਨਹੀ ਕਰਦਾ ਤਾਂ ਮੈਂ ਨਫ਼ਰਤੀ ਅਪਰਾਧਾਂ ਦਾ ਮੁਕੱਦਮਾ ਚਲਾਉਣ ਲਈ ਅਟਾਰਨੀ ਜਨਰਲ ਦੇ ਦਫ਼ਤਰ ਦੇ ਕਾਨੂੰਨਾਂ ਮੁਤਾਬਿਕ ਬਣਦੀ ਕਾਰਵਾਹੀ ਕਰਨ ਲਈ ਵੀ ਵਚਨਬੱਧ ਹਾਂ। ਮਾਸੂਮਾਂ ਨੂੰ ਨਫ਼ਰਤੀ ਅਪਰਾਧਾਂ ਤੋਂ ਬਚਾਉਣ ਅਤੇ ਨਫ਼ਰਤੀ ਅਪਰਾਧਾਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ, ਮੈਂ ਨਫ਼ਰਤੀ ਅਪਰਾਧਾਂ ਦੀ ਰਿਪੋਰਟਿੰਗ ਸਿਸਟਮ ਅਤੇ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਲਈ Stop Hate Act ਤੋਂ ਫੈਡਰਲ ਫੰਡਾਂ ਦੀ ਵਰਤੋਂ ਕਰਾਂਗਾ।

ਬੇਘਰ ਲੋਕਾਂ ਦੀ ਵੱਧਦੀ ਗਿਣਤੀ ਦੀ ਸਮੱਸਿਆ

ਬੇਘਰ ਲੋਕਾਂ ਦੀ ਵੱਧਦੀ ਗਿਣਤੀ ਇਕ ਬਹੁਤ ਵਡੀ ਸਮੱਸਿਆ ਹੈ ਤੇ ਇਸ ਦੇ ਹੱਲ ਲਈ ਸਟੇਟ ਪੱਧਰ ਤੇ ਕਾਰਜ ਕਰਨ ਵਿੱਚ ਵਿਸ਼ਵਾਸ ਰਖਦਾ ਹਾਂ। 1) ਬੇਘਰ ਲੋਕਾਂ ਦੀ ਵਿਅਕਤੀਗਤ ਤੌਰ ਤੇ ਪਛਾਣ ਕਰੋ ਅਤੇ ਉਨ੍ਹਾਂ ਦਾ ਇਲਾਜ ਕਰੋ, 2) ਉਹਨਾਂ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰੋ, 3) ਉਹਨਾਂ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਆਊਟਰੀਚ ਪ੍ਰੋਗਰਾਮ ਪ੍ਰਦਾਨ ਕਰੋ, 4) ਸੜਕਾਂ ਉਪਰ ਤੇ ਨੇੜੇ ਡੇਰੇ ਲਗਾਉਣ ਵਾਲਿਆਂ ਨੂੰ ਸਮਝਾਉਣਾ ਕਿ ਉਹਨਾਂ ਨੂੰ ਸੜਕਾਂ ਤੋਂ ਦੂਰ ਜਾਣਾ ਦੀ ਲੋੜ ਹੈ ਅਤੇ ਕਿਸੇ ਨੂੰ ਵੀ ਸੜਕਾਂ ਤੇ ਰਹਿਣ ਦੀ ਇਜਾਜ਼ਤ ਨਹੀਂ ਹੈ, 5) ਬੇਘਰ ਲੋਕਾਂ ਦਾ ਅਸਥਾਈ ਸਹਾਇਕ ਰਿਹਾਇਸ਼ਾਂ ਵਿੱਚ ਪ੍ਰਬੰਧ ਕਰਨ ਅਤੇ ਸੜਕਾਂ ਤੇ ਕਿਸੇ ਵੀ ਤਰ੍ਹਾਂ ਦੇ ਡੇਰੇ ਲਗਾਉਣ ਦੇ ਰਾਹ ਦਾ ਜਨਤਕ ਅਧਿਕਾਰ ਖ਼ਤਮ ਕਰਨ ਦੀ ਲੋੜ ਹੈ। ਮੇਰਾ ਇਹ ਵੀ ਮੰਨਣਾ ਹੈ ਕਿ 70 ਫਿਸਦੀ ਤੋਂ ਵੱਧ ਬੇਘਰ ਲੋਕਾਂ ਦੀ ਆਬਾਦੀ ਨਾਲ ਨਜਿੱਠਣ ਲਈ, ਕੇਅਰਸ ਕੌਰਟਸ ਵਰਗੇ ਉਪਰਾਲੇ ਗੰਭੀਰ ਮਾਨਸਿਕ ਬੀਮਾਰੀਆਂ ਅਤੇ ਪਦਾਰਥਾਂ ਦੀ ਦੁਰਵਰਤੋਂ ਨਾਲ ਉੱਪਜੇ ਰੋਗਾਂ ਕਾਰਣ ਹੋਏ ਬੇਘਰ ਲੋਕਾਂ ਲਈ ਬਿਹਤਰ ਹੱਲ ਪੇਸ਼ ਕਰਦੇ ਹਨ।  (ਸਬਸਟਾਂਸ ਅਬਿਊਜ਼ ਡਿਸਆਡਰ)( ਗਵਰਨਰ ਨਿਉਸਮ ਦੁਆਰਾ ਵੀਟੋ ਕੀਤਾ ਗਿਆ ਏ.ਬੀ.1542 ਦੇਖੋ)

ਫੈਂਟਾਨਾਇਲ ਅਤੇ ਹੋਰ ਨਸ਼ੀਲੇ ਪਦਾਰਥ

ਮੈਂ (ਅਲੈਗਜ਼ੈਂਡਰਾ ਨੋਟਿਸ) ਨੂੰ ਲਾਗੂ ਕਰਨ ਲਈ ਇਕ ਪ੍ਰਮੁੱਖ ਵਕੀਲ ਰਿਹਾ ਹਾਂ, ਜਿਸ ਤਹਿਤ ਦੋਸ਼ੀ ਫੈਂਟਾਨਾਇਲ ਡਰੱਗ ਡੀਲਰਾਂ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਡੀਲਰਾਂ ਨੂੰ ਇਹ ਮਨਣਾ ਪਵੇਗਾ ਕਿ ਫੈਂਟਾਨਾਇਲ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਨਿਰਮਾਣ ਅਤੇ ਵੰਡ ਮਨੁੱਖੀ ਜੀਵਨ ਲਈ ਬਹੁਤ ਖਤਰਨਾਕ ਹੈ, ਅਤੇ ਜੇਕਰ ਭਵਿੱਖ ਵਿੱਚ ਇਹਨਾਂ ਦੀ ਵਰਤੋ ਕਾਰਣ, ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਤੇ ਕਤਲ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਸਾਨੂੰ ਕੈਲੀਫੋਰਨੀਆ ਵਿੱਚ ਇਸ ਤੇਜ਼ੀ ਨਾਲ ਵਧ ਰਹੇ ਜ਼ਹਿਰਾਂ ਨਾਲ ਨਜਿੱਠਣ ਲਈ ਮਿਡਲ ਅਤੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਹਨਾਂ ਜ਼ਹਿਰਾਂ ਦੇ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ, ਫੈਂਟਾਨਾਇਲ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਡੀਲਰਾਂ ਅਤੇ ਤਸਕਰਾਂ ਤੇ ਮੁਕੱਦਮਾ ਚਲਾਉਣ ਲਈ ਇੱਕ ਮਹੱਤਵਪੂਰਨ ਫੈਡਰਲ, ਸਟੇਟ ਅਤੇ ਸਥਾਨਕ ਪੱਧਰ ਤੇ ਕਾਨੂੰਨ ਲਾਗੂ ਕਰਨ ਦੀ ਲੋੜ ਹੈ।

ਹਿਉਮਨ ਟਰੈਫਿਕਿੰਗ (ਜ਼ਬਰਨ ਵੇਸ਼ਵਾਪੁਣਾ, ਗੁਲਾਮੀ ਜਾਂ ਗਲਤ ਕੰਮ ਕਰਵਾਉਣਾ)

ਹਿਉਮਨ ਟਰੈਫਿਕਿੰਗ ਨੂੰ ਇੱਕ ਹਿੰਸਕ, ਗਭੀਰ ਅਤੇ ਸੰਗੀਨ ਅਪਰਾਧ ਕਰਾਰ ਦੇਣਾ ਚਾਹੀਦਾ ਹੈ ਅਤੇ ਇਸ ਲਈ ਸਾਨੂੰ ਸਭ ਨੂੰ SB1042 ਪਾਸ ਕਰਨ ਦੀ ਲੋੜ ਹੈ। ਹਿਉਮਨ ਟਰੈਫਿਕਿੰਗ ਕਰਨ ਵਾਲਿਆਂ ਤੱਕ ਇਹ ਸਪੱਸ਼ਟ ਸੁਨੇਹਾ ਭੇਜਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣੇ ਅਪਰਾਧਾਂ ਲਈ ਗੰਭੀਰ ਨਤੀਜੇ ਭੁਗਤਣੇ ਪੈਣਗੇ, ਅਤੇ ਸਰਕਾਰੀ ਵਕੀਲਾਂ ਅਤੇ ਜੱਜਾਂ ਨੂੰ, ਇਹਨਾਂ ਅਪਰਾਧੀਆਂ ਨੂੰ ਕਰੜੀ ਤੋਂ ਕਰੜੀ ਸਜ਼ਾਵਾਂ ਦੇਣ ਲਈ ਬਿਹਤਰ ਅਤੇ ਵਧੇਰੇ ਪ੍ਰਭਾਵਸ਼ਾਲੀ ਯੋਗਤਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਹਿਉਮਨ ਟਰੈਫਿਕਿੰਗ ਕਰਣ ਵਾਲਿਆਂ ਉਪਰ ਸੱਖਤ ਤੋਂ ਸੱਖਤ ਕਾਰਵਾਈਆਂ ਕਰਨ ਦੀ ਜ਼ਰੂਰਤ ਹੈ। ਇਹਨਾਂ ਦੀਆਂ ਜਾਇਦਾਦਾ ਨੂੰ ਜ਼ਬਤ ਕਰਨ ਲਈ ਜਾਇਦਾਦ ਜ਼ਬਤ ਕਰਨ ਦੇ ਕਾਨੂੰਨਾਂ ਦੀ ਵਰਤੋ ਕਰਨ ਦੀ ਵੀ ਲੋੜ ਹੈ। ਸਾਡੇ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਹਨਾਂ ਮੁੱਦਿਆਂ ਅਤੇ ਉਹਨਾਂ ਤਰੀਕਿਆਂ ਦੀ ਵੱਧੇਰੇ ਜਾਣਕਾਰੀ ਅਤੇ ਸਿੱਖਿਆ ਦੇਣ ਦੀ ਲੋੜ ਹੈ ਜਿਸ ਨਾਲ ਉਹ ਹਿਉਮਨ ਟਰੈਫਿਕਿੰਗ ਦੀ ਪਛਾਣ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਅਤੇ ਹੋਰਣਾ ਨੂੰ ਇਸ ਨਰਕ ਦਾ ਸ਼ਿਕਾਰ ਬਣਨ ਤੋਂ ਬਚਾਓ ਕਰ ਸਕਦੇ ਹਨ।

ਖ਼ਬਰਾਂ ਵਿਚ

RETURN TO THE ENGLISH SITE